
Midnight Velvet Soul
PRO & Creator Features
Unlock advanced AI features with Pro (Audio2Audio, Photo Covers, LoRA) or Creator (Voice Clone, Variations, Edit Sections, Stem Separation).
Audio2Audio Remix
Pro & Creator
Voice Clone
Creator
Create Variations
Creator only
Edit Sections
Creator only
Stem Separation
Creator only
Lyrics
▶ Play this song to follow along.
ਜਿਵੇਂ ਸੁੱਕੇ ਬਾਗਾ ਚ ਫੁੱਲ ਖਿਲ ਜਾਂਦੇ ਨੇ |
ਵੀਰਾਨ ਕਿਸੇ ਰੁੱਖ ਨੂੰ ਪੰਸ਼ੀ ਮਿਲ ਜਾਂਦੇ ਨੇ |
ਕੋਈ ਸਾਜ਼ਿਸ਼ ਰੱਬ ਨੇ ਵੀ ਕੀਤੀ ਹੋਣੀ ਏ|
ਐਵੇਂ ਨਹੀਂ ਕਿਸੇ ਨਾਲ ਮਿਲ ਦਿਲ ਜਾਂਦੇ ਨੇ|
ਕੋਈ ਮਿਲਦਾ ਖ਼ਾਸ ਜਦੋਂ,
ਕਿਸਮਤ ਖੁੱਲ੍ਹ ਜਾਂਦੀ ਏ|
ਜਿਵੇਂ ਮਿੱਟੀ ਦੇ ਪੁਤਲੇ ਨੂੰ,
ਰੂਹ ਮਿਲ ਜਾਂਦੀ ਏ |
ਤੈਨੂੰ ਗਲ ਨਾਲ ਲਾ ਕੇ ਨੀ,
ਦੁਨੀਆ ਭੁੱਲ ਜਾਂਦੀ ਏ |
ਇਹ ਖੁਸ਼ਕ ਹਵਾਵਾਂ 'ਚ,
ਤੇਰੀ ਖੁਸ਼ਬੂ ਘੁਲ ਜਾਂਦੀ ਏ|
ਤੈਨੂੰ ਗਲ ਨਾਲ ਲਾ ਕੇ ਨੀ,
ਦੁਨੀਆ ਭੁੱਲ ਜਾਂਦੀ ਏ |
ਤੇਰੇ 'ਤੇ ਆ ਕੇ, ਮੇਰੀ ਦੁਨੀਆ ਮੁੱਕ ਜਾਵੇ|
ਹੋਵੇ ਤੂੰ ਕੋਲ ਮੇਰੇ, ਸਮਾਂ ਹੀ ਰੁੱਕ ਜਾਵੇ|
ਸਾਹਾਂ ਨਾਲ ਗੱਲ ਹੋਵੇ, ਨਾ ਬੋਲੀਏ ਬੁੱਲ੍ਹੀਆਂ 'ਚੋਂ|
ਸਾਡੇ ਪਿਆਰ ਦੇ ਅੱਗੇ ਨੀ, ਕੁਦਰਤ ਵੀ ਝੁੱਕ ਜਾਵੇ|
ਹਵਾ ਤੇਰੀਆਂ ਜੁਲਫ਼ਾਂ ਦੀ, ਚਿਹਰੇ 'ਤੇ ਝੁੱਲ ਜਾਂਦੀ ਏ|
ਜਿਵੇਂ ਮਿੱਟੀ ਦੇ ਪੁਤਲੇ ਨੂੰ,
ਰੂਹ ਮਿਲ ਜਾਂਦੀ ਏ|
ਤੈਨੂੰ ਗਲ ਨਾਲ ਲਾ ਕੇ ਨੀ,
ਦੁਨੀਆ ਭੁੱਲ ਜਾਂਦੀ ਏ|
ਇਹ ਖੁਸ਼ਕ ਹਵਾਵਾਂ 'ਚ,
ਤੇਰੀ ਖੁਸ਼ਬੂ ਘੁਲ ਜਾਂਦੀ ਏ|
ਤੈਨੂੰ ਗਲ ਨਾਲ ਲਾ ਕੇ ਨੀ,
ਦੁਨੀਆ ਭੁੱਲ ਜਾਂਦੀ ਏ|
ਮੇਰੀ ਰੂਹ ਤੇ ਜਿੰਦਗੀ ਦਾ ਹੱਕਦਾਰ ਏ ਤੂੰ ਸੱਜਣਾ|
ਮੈ ਦੁਨੀਆ ਭੁੱਲ ਜਾਵਾਂ ਦੇਖਾ ਤੇਰਾ ਮੂੰਹ ਸੱਜਣਾ|
ਹਰ ਸਾਹ ਹੁਣ ਪਿੰਦਰ ਨੇ ਤੇਰੇ ਨਾਂ ਲਾ ਦਿੱਤਾ|
ਮੇਰੇ ਏਨਾ ਸਾਹਾ ਦੀ ਬੱਸ ਰੱਖਲੇ ਸੂਹ ਸੱਜਣਾ|
ਗੱਲ ਸੋਚ ਵਿਛੋੜੇ ਦੀ ਅੱਖ ਡੁੱਲ ਜਾਂਦੀ ਏ|
ਜਿਵੇਂ ਮਿੱਟੀ ਦੇ ਪੁਤਲੇ ਨੂੰ,
ਰੂਹ ਮਿਲ ਜਾਂਦੀ ਏ|
ਤੈਨੂੰ ਗਲ ਨਾਲ ਲਾ ਕੇ ਨੀ,
ਦੁਨੀਆ ਭੁੱਲ ਜਾਂਦੀ ਏ|
ਇਹ ਖੁਸ਼ਕ ਹਵਾਵਾਂ 'ਚ,
ਤੇਰੀ ਖੁਸ਼ਬੂ ਘੁਲ ਜਾਂਦੀ ਏ|
ਤੈਨੂੰ ਗਲ ਨਾਲ ਲਾ ਕੇ ਨੀ,
ਦੁਨੀਆ ਭੁੱਲ ਜਾਂਦੀ ਏ|
ਮਰਜਾਣੇ ਸਿੱਧੂ ਨੂੰ ਜਿੰਦਗੀ ਬਣਾ ਰੱਖ ਲੇ|
ਬਣ ਸੂਰਮਾ ਮੈ ਜਾਵਾ ਅੱਖਾਂ ਚ ਪਾ ਰੱਖ ਲੇ|
ਜਿੰਦਗੀ ਭਰ ਸਾਥ ਦੇਦੇ ਨਾ ਕੁਝ ਮੰਗਾਂ ਮੈ|
ਮੇਰੇ ਨਾਲ ਆਖਰੀ ਸਾਹਾਂ ਦਾ ਸੁਪਨਾ ਸਜ਼ਾ ਰੱਖ ਲੇ|
ਜਿੱਥੇ ਆਵੇ ਨਾਮ ਤੇਰਾ, ਜਿੰਦ ਤੁਲ ਜਾਂਦੀ ਏ |
ਜਿਵੇਂ ਮਿੱਟੀ ਦੇ ਪੁਤਲੇ ਨੂੰ,
ਰੂਹ ਮਿਲ ਜਾਂਦੀ ਏ|
ਤੈਨੂੰ ਗਲ ਨਾਲ ਲਾ ਕੇ ਨੀ,
ਦੁਨੀਆ ਭੁੱਲ ਜਾਂਦੀ ਏ|
ਇਹ ਖੁਸ਼ਕ ਹਵਾਵਾਂ 'ਚ,
ਤੇਰੀ ਖੁਸ਼ਬੂ ਘੁੱਲ ਜਾਂਦੀ ਏ|
ਤੈਨੂੰ ਗਲ ਨਾਲ ਲਾ ਕੇ ਨੀ,
ਦੁਨੀਆ ਭੁੱਲ ਜਾਂਦੀ ਏ|