Back to home
Symphony of Broken Hearts
Electronic

Symphony of Broken Hearts

P
Pharkha
0 likes1 plays4:20
Style: Heavy bass, Orchestral, Electronic beats, male vocal, female vocal, duet, choir, piano, guitar, drums, bass, synth, sad
Learn to sing thisKaraoke with live pitch — get a score on every lineSing →

PRO & Creator Features

Unlock advanced AI features with Pro (Audio2Audio, Voice Clone, Photo Covers, LoRA) or Creator (Variations, Edit Sections, Stem Separation).

Audio2Audio Remix

Pro & Creator

Voice Clone

Pro & Creator

Create Variations

Creator only

Edit Sections

Creator only

Stem Separation

Creator only

Lyrics

▶ Play this song to follow along.

ਆਦਤ

ਦਮ ਦਮ ਚ ਦਮਨ

ਕਦਮ ਕਦਮ ਤੇ ਸ਼ਹਾਦਤ ਹੈ,

ਇਹ ਕੋਈ ਕੁਰਬਾਨੀ ਨਹੀਂ

ਇਹ ਤਾਂ ਇਸ ਆਦਮੀ ਦੀ ਆਦਤ ਹੈ।

ਜਿਸ ਢੂਹੀ ਨੇ ਢੋਇਆ ਹੈ ਭਾਰ ਸਦੀਆਂ ਦਾ

ਕੁੱਬ ਹੋਈ ਕਿਉਂ ਉਹ ਅੱਜ ਦੇ ਬਾਬਤ ਹੈ?

ਇਹ ਕੋਈ ਕੁਰਬਾਨੀ ਨਹੀਂ

ਇਹ ਤਾਂ ਇਸ ਆਦਮੀ ਦੀ ਆਦਤ ਹੈ।

ਹਰ ਗ਼ਮ ਇਸ ਬੰਦੇ ਨੇ ਝੱਲਿਆ ਖੁਸ਼ੀ ਖੁਸ਼ੀ

ਹੋਰ ਖੁਸ਼ੀਏ ਦੱਸ ਤੇਰੀ ਕੀ ਲਾਗਤ ਹੈ?

ਇਹ ਕੋਈ ਕੁਰਬਾਨੀ ਨਹੀਂ

ਇਹ ਤਾਂ ਇਸ ਆਦਮੀ ਦੀ ਆਦਤ ਹੈ।

ਲੋੜ ਕੱਲ੍ਹ ਦੀ ਸੀ, ਬਣੀ ਹੈ ਰਸਮ ਅੱਜ ਦੀ ਜੋ

ਕੈਸੀ ਰਸਤੇ ਦੀ ਸਫ਼ਰ ਵਿਰੁੱਧ ਸ਼ਰਾਰਤ ਹੈ।

ਇਹ ਕੋਈ ਕੁਰਬਾਨੀ ਨਹੀਂ

ਇਹ ਤਾਂ ਇਸ ਆਦਮੀ ਦੀ ਆਦਤ ਹੈ।

ਜਿਸ ਆਫ਼ਤ ਵਿਚ ਬਲੀ ਪੈਗੰਬਰ ਟੁੱਟ ਜਾਵਣ

ਇਹ ਸਖਸ਼ ਸਦੀਆਂ ਤੋਂ ਉਸ ਵਿਚ ਸਾਬਤ ਹੈ।

ਇਹ ਕੋਈ ਕੁਰਬਾਨੀ ਨਹੀਂ

ਇਹ ਤਾਂ ਇਸ ਆਦਮੀ ਦੀ ਆਦਤ ਹੈ।

ਉਸ ਜ਼ਮੀਂ ਵਿਚ ਨਵਾਂ ਖਿਆਲ ਕਿੰਝ ਪੁੰਗਰੇ

ਜਿਸ ਜ਼ਮੀਂ ਦਾ ਹਰ ਬੀਜ ਕਹਾਵਤ ਹੈ?

ਇਹ ਕੋਈ ਕੁਰਬਾਨੀ ਨਹੀਂ

ਇਹ ਤਾਂ ਇਸ ਆਦਮੀ ਦੀ ਆਦਤ ਹੈ।

ਉਸ ਇਤਿਹਾਸ ਚੋਂ ਉਦੈ ਮਨੁੱਖ ਕਿੰਝ ਹੋਵੇ

ਜਿਹਦੇ ਹਰ ਵਰਕੇ ਤੇ ਫ਼ੈਲੀ ਬਾਦਸ਼ਾਹਤ ਹੈ।

ਇਹ ਕੋਈ ਕੁਰਬਾਨੀ ਨਹੀਂ

ਇਹ ਤਾਂ ਇਸ ਆਦਮੀ ਦੀ ਆਦਤ ਹੈ।

ਬਣੇ ‘ਪਰਖ਼ਾ’ ਜੇ ਠਾਹਰ ਮਰੀਆਂ ਕਦਰਾਂ ਦੀ

ਉਹਦੀ ਜ਼ਿੰਦਗੀ ਤਾਂ ਮੌਤ ਦੀ ਦਾਅਵਤ ਹੈ।

ਇਹ ਕੋਈ ਕੁਰਬਾਨੀ ਨਹੀਂ

ਇਹ ਤਾਂ ਇਸ ਆਦਮੀ ਦੀ ਆਦਤ ਹੈ।

Comments(0)

Sign in to join the conversation.

No comments yet. Be the first to comment!