Back to home
Aje Vi As Baaki Hai
Romantic

Aje Vi As Baaki Hai

KETAN KUMARKETAN KUMAR
0 likes3 plays3:22
Learn to sing thisKaraoke with live pitch — get a score on every lineSing →

PRO & Creator Features

Unlock Studio tools with Pro or Creator: remix and covers, photo covers, unlimited variations, edit sections and stem separation. Creator adds voice clone and lossless FLAC.

Remix / Cover

Pro & Creator

Voice Clone

Creator

Create Variations

Creator only

Edit Sections

Creator only

Stem Separation

Creator only

Lyrics

▶ Play this song to follow along.

(ਹਾਂ...)

ਅਧੂਰੇ ਇਸ਼ਕ ਦੀ ਦਿਲ ਵਿੱਚ

ਅਜੇ ਵੀ ਆਸ ਬਾਕੀ ਹੈ

ਤੇਰੀ ਇੱਕ ਦੀਦ ਦੀ ਅੱਖੀਆਂ ਨੂੰ

ਡਾਢੀ ਪਿਆਸ ਬਾਕੀ ਹੈ

ਕੋਈ ਸ਼ਿਕਵਾ ਨਹੀਂ ਤੈਥੋਂ

ਮੁਹੱਬਤ ਪਾਕ ਹੈ ਆਪਣੀ

ਮੇਰੇ ਸਾਹਾਂ ਦੇ ਵਿੱਚ ਤੇਰਾ

ਓਹੀ ਅਹਿਸਾਸ ਬਾਕੀ ਹੈ

ਤੂੰ ਭਾਵੇਂ ਦੂਰ ਹੈਂ ਮੈਥੋਂ

ਤੇਰੀਆਂ ਯਾਦਾਂ ਤਾਂ ਨੇੜੇ ਨੇ

ਤੇਰੀਆਂ ਮਿੱਠੀਆਂ ਗੱਲਾਂ ਦੀ

ਅਜੇ ਮਿਠਾਸ ਬਾਕੀ ਹੈ

(ਹਾਂ... ਮਿਠਾਸ ਬਾਕੀ ਹੈ)

ਤੇਰੇ ਬਿਨ ਕੱਟ ਰਹੀਆਂ ਨੇ

ਉਦਾਸ ਰਾਤਾਂ ਇਹ ਮੇਰੀਆਂ

ਮੇਰੀ ਜ਼ਿੰਦਗੀ ਦੇ ਹਿੱਸੇ ਦਾ

ਅਜੇ ਬਨਵਾਸ ਬਾਕੀ ਹੈ

ਬੜਾ ਚਿਰ ਹੋ ਗਿਆ ਵਿੱਛੜੇ

ਤੇਰੀ ਆਵਾਜ਼ ਸੁਣਿਆਂ ਨੂੰ

ਤੇਰੇ ਨਾਲ ਬੈਠ ਕੇ ਕਰਨੀ

ਕੋਈ ਗੱਲ ਖਾਸ ਬਾਕੀ ਹੈ

ਤੂੰ ਭਾਵੇਂ ਦੂਰ ਹੈਂ ਮੈਥੋਂ

ਤੇਰੀਆਂ ਯਾਦਾਂ ਤਾਂ ਨੇੜੇ ਨੇ

(ਤੇਰੀਆਂ ਯਾਦਾਂ...)

ਤੇਰੀਆਂ ਮਿੱਠੀਆਂ ਗੱਲਾਂ ਦੀ

ਅਜੇ ਮਿਠਾਸ ਬਾਕੀ ਹੈ

ਹਵਾਵਾਂ ਪੁੱਛਦੀਆਂ ਮੈਨੂੰ

ਕਿੱਥੇ ਹੈ ਰੂਹ ਦਾ ਹਾਣੀ

ਮੇਰੇ ਰੋਂਦੇ ਹੋਏ ਦਿਲ ਦੀ

ਅਜੇ ਅਰਦਾਸ ਬਾਕੀ ਹੈ

ਕਦੇ ਤਾਂ ਪਰਤ ਆਵੇਂਗੀ

ਮੇਰੇ ਸੁੰਨੇ ਜਿਹੇ ਵਿਹੜੇ

ਇਸੇ ਉਮੀਦ 'ਤੇ ਟਿਕਿਆ

ਮੇਰਾ ਵਿਸ਼ਵਾਸ ਬਾਕੀ ਹੈ

(ਵਿਸ਼ਵਾਸ ਬਾਕੀ ਹੈ...)

ਮੁਕੰਮਲ ਹੋਊ ਇਹ ਕਿੱਸਾ

ਜਾਂ ਸਾਹ ਨੇ ਮੁੱਕ ਜਾਣੇ 'ਕੇਤਨ

ਮੇਰੇ ਹੱਥਾਂ 'ਚ ਤੇਰੇ ਹੱਥ ਦੀ

ਅਜੇ ਤਲਾਸ਼ ਬਾਕੀ ਹੈ

(ਤਲਾਸ਼ ਬਾਕੀ ਹੈ...)

(ਹਾਂ...)

(ਅਜੇ ਤਲਾਸ਼ ਬਾਕੀ ਹੈ...)

Comments(0)

Sign in to join the conversation.

No comments yet. Be the first to comment!