Back to home
Thunder Below
R&B

Thunder Below

Harpal SinghHarpal Singh
0 likes0 plays2:50
Style: Heavy bass, male vocal, powerful vocals

PRO & Creator Features

Unlock advanced AI features with Pro (Audio2Audio, Voice Clone, Photo Covers, LoRA) or Creator (Variations, Edit Sections, Stem Separation).

Audio2Audio Remix

Pro & Creator

Voice Clone

Pro & Creator

Create Variations

Creator only

Edit Sections

Creator only

Stem Separation

Creator only

Lyrics

▶ Play this song to follow along.

ਉਹ ਅੱਲ੍ਹੜ ਰੁਲ ਜਾਂਦੀ,

ਜਿਹੜੀ ਹੁਸਨ ਲੁਟਾ ਕੇ ਬਹਿਜੇ।

ਓ ਨਾਰ ਨਿਭਾਗੀ ਐ,

ਜਿਹੜੀ ਸੌਕਣ ਦੇ ਵਸ ਪੈਜੇ।

ਉਹ ਇਸ਼ਕ ਸੰਭਲਦਾ ਨਾ,

ਜੀਹਨੂੰ ਹੁਸਨ ਮਾਰਜੇ ਧੱਕਾ।

ਅਮਲੀ ਤੇ ਬੱਕਰੀ ਨੂੰ,

ਮਾਰਜੇ ਪੋਹ-ਮਾਘ ਦਾ ਠੱਕਾ।

ਅਮਲੀ ਤੇ ਬੱਕਰੀ ਨੂੰ,

ਮਾਰਜੇ ਪੋਹ-ਮਾਘ ਦਾ ਠੱਕਾ।

ਓ ਮਿਰਜਾ ਬਚਦਾ ਨਾ,

ਜੀਹਦੀ ਸਹਿਬਾਂ ਤਰਕਸ਼ ਤੋੜੇ।

ਓ ਸੁੰਦਰਾਂ ਮਰ ਜਾਂਦੀ,

ਜੀਹਦਾ ਪੂਰਨ ਅੱਖਾਂ ਮੋੜੇ।

ਉਹ ਸੋਹਣੀ ਬਚਦੀ ਨਾ,

ਜੀਹਦਾ ਘੜਾ ਬਦਲ ਜੇ ਪੱਕਾ।

ਅਮਲੀ ਤੇ ਬੱਕਰੀ ਨੂੰ,

ਮਾਰਜੇ ਪੋਹ-ਮਾਘ ਦਾ ਠੱਕਾ।

ਕੀ ਜੀਣਾ ਭਾਬੀ ਦਾ,

ਜਿੱਥੇ ਭੈੜੀ ਨਣਦ ਕੁਆਰੀ।

ਓ ਘਰ ਨਾ ਵਸਦਾ ਏ,

ਜਿੱਥੇ ਸਾਲੀ ਦੀ ਸਰਦਾਰੀ।

ਓ ਪਿੰਡ ਅਭਾਗਾ ਏ,

ਜਿੱਥੇ ਮੋਢੀ ਚੋਰ-ਉਚੱਕਾ।

ਅਮਲੀ ਤੇ ਬੱਕਰੀ ਨੂੰ,

ਮਾਰਜੇ ਪੋਹ-ਮਾਘ ਦਾ ਠੱਕਾ।

ਜੋ ਰਾਤ ਚਾਨਣੀ ਐ,

ਸ਼ਮਲੇ ਆਸ਼ਕ ਨੂੰ ਨਾ ਭਾਉਂਦੀ।

ਜੋ ਝਾਕ ਬਿਗਾਨੀ ਐ,

ਓ ਤਾਂ ਛੜਿਆਂ ਨੂੰ ਤੜਫ਼ਾਉਂਦੀ ।

ਨਾਰਾਂ ਦੇ ਠਰਕੀ ਨੂੰ,

ਮਹਿੰਗਾ ਪੈਂਦਾ ਅੱਖ-ਮਟੱਕਾ

ਅਮਲੀ ਤੇ ਬੱਕਰੀ ਨੂੰ,

ਮਾਰਜੇ ਪੋਹ-ਮਾਘ ਦਾ ਠੱਕਾ।

ਮਾਰਜੇ ਪੋਹ-ਮਾਘ ਦਾ ਠੱਕਾ।

Comments(0)

Sign in to join the conversation.

No comments yet. Be the first to comment!