Back to home
Sunlit Strings
Acoustic

Sunlit Strings

Harpal SinghHarpal Singh
0 likes1 plays4:45
Style: Melodic, male vocal, guitar, violin, happy

PRO & Creator Features

Unlock advanced AI features with Pro (Audio2Audio, Voice Clone, Photo Covers, LoRA) or Creator (Variations, Edit Sections, Stem Separation).

Audio2Audio Remix

Pro & Creator

Voice Clone

Pro & Creator

Create Variations

Creator only

Edit Sections

Creator only

Stem Separation

Creator only

Lyrics

▶ Play this song to follow along.

ਡੱਬੇ ਵਿੱਚ ਰੱਖੇ ਗਹਿਣੇ, ਕਿਸਮਤ ਨੂੰ ਝੂਰਦੇ

ਕਾਹਤੋਂ ਨੀ ਦਰਸ਼ਨ ਹੁੰਦੇ, ਅਰਸ਼ਾਂ ਦੀ ਹੂਰ ਦੇ

ਐਪਰ ਕੀ ਜਾਨਣ ਝੱਲੇ,

ਕੁੜੀਆਂ ਦਾ ਸਿੱਕਾ ਚੱਲੇ

ਰਿਸ਼ਤੇ ਨੂੰ ਹਾਂ ਕਰਦੀਆਂ, ਸ਼ਰਤਾਂ ਮਨਵਾ ਕੇ ਜੀ

ਮੁੰਡਿਆਂ ਨੂੰ ਰਿਸ਼ਤੇ ਹੁੰਦੇ, ਲੀਕਾਂ ਕਢਵਾ ਕੇ ਜੀ

ਵੇਲੇ ਨੇ ਰੰਗ ਬਦਲ'ਤੇ

ਮੁੰਡਿਆਂ ਨੂੰ ਰਿਸ਼ਤੇ ਹੁੰਦੇ, ਲੀਕਾਂ ਕਢਵਾ ਕੇ ਜੀ

ਵੇਲੇ ਨੇ ਰੰਗ ਬਦਲ'ਤੇ

ਪੋਤੇ ਨੂੰ ਦਾਦਾ ਕਹਿੰਦਾ, ਦੱਸੀਂ ਇਹ ਰਾਜ਼ ਨਾ

ਆਪੇ ਤੂੰ ਲੱਭਲੈ ਵਹੁਟੀ, ਸਾਨੂੰ ਇਤਰਾਜ਼ ਨਾ

ਭਾਵੇਂ ਉਹ ਕਰਮਾਂ ਵਾਲੀ,

ਰੱਤੀ-ਭਰ ਹੋਵੇ ਕਾਲੀ

ਕੁੜੀਆਂ ਦਾ ਰੰਗ ਨਿੱਖਰਜੇ, ਸਹੁਰੇ ਘਰ ਜਾ ਕੇ ਜੀ

ਮੁੰਡਿਆਂ ਨੂੰ ਰਿਸ਼ਤੇ ਹੁੰਦੇ, ਲੀਕਾਂ ਕਢਵਾ ਕੇ ਜੀ

ਵੇਲੇ ਨੇ ਰੰਗ ਬਦਲ'ਤੇ

ਮੁੰਡਿਆਂ ਨੂੰ ਰਿਸ਼ਤੇ ਹੁੰਦੇ, ਲੀਕਾਂ ਕਢਵਾ ਕੇ ਜੀ

ਵੇਲੇ ਨੇ ਰੰਗ ਬਦਲ'ਤੇ

ਹੁਣ ਤਾਂ ਜੀ ਕਈ ਵਿਚੋਲੇ, ਕਰਨੇ ਬੁੱਕ ਪੈਂਦੇ ਆ

ਸਾਰੇ ਹੀ ਸਾਈ ਲੈ ਕੇ, ਲਾਂਗੜ ਕਸ ਲੈਂਦੇ ਆ

ਓਸੇ ਦੀ ਕਿਸਮਤ ਜਾਗੇ,

ਜਿਹੜਾ ਬਜਵਾ ਦੇ ਬਾਜੇ

ਜਾਂਦੀ ਐ ਲੱਗ ਲਾਟਰੀ, ਰਿਸ਼ਤਾ ਕਰਵਾ ਕੇ ਜੀ

ਮੁੰਡਿਆਂ ਨੂੰ ਰਿਸ਼ਤੇ ਹੁੰਦੇ, ਲੀਕਾਂ ਕਢਵਾ ਕੇ ਜੀ

ਵੇਲੇ ਨੇ ਰੰਗ ਬਦਲ'ਤੇ

ਮੁੰਡਿਆਂ ਨੂੰ ਰਿਸ਼ਤੇ ਹੁੰਦੇ, ਲੀਕਾਂ ਕਢਵਾ ਕੇ ਜੀ

ਵੇਲੇ ਨੇ ਰੰਗ ਬਦਲ'ਤੇ

ਹਟਗੇ ਹੁਣ ਮੰਗਣੋਂ ਕਾਰਾਂ, ਆਪੇ ਲੈ ਲੈਂਦੇ ਨੇ

ਹੁਣ ਤਾਂ ਓਹ ਸਾਊ ਬਣਕੇ, ਇੱਕੋ ਗੱਲ ਕਹਿੰਦੇ ਨੇ

ਜੀਹਨੇ ਧੀ ਪਾ'ਤੀ ਡੋਲੇ,

ਉਹਨੇ ਕੀ ਰੱਖਿਆ ਕੋਲੇ

ਨੂੰਹਾਂ ਤਾਂ ਹਨ ਅਮਾਨਤ, ਰੱਖੀਏ ਗਲ ਲਾ ਕੇ ਜੀ

ਮੁੰਡਿਆਂ ਨੂੰ ਰਿਸ਼ਤੇ ਹੁੰਦੇ, ਲੀਕਾਂ ਕਢਵਾ ਕੇ ਜੀ

ਵੇਲੇ ਨੇ ਰੰਗ ਬਦਲ'ਤੇ

ਮੁੰਡਿਆਂ ਨੂੰ ਰਿਸ਼ਤੇ ਹੁੰਦੇ, ਲੀਕਾਂ ਕਢਵਾ ਕੇ ਜੀ

ਵੇਲੇ ਨੇ ਰੰਗ ਬਦਲ'ਤੇ

ਕੁੜੀਆਂ ਨੂੰ ਜਿਹੜੀਆਂ ਬੁੜੀਆਂ, ਪੱਥਰ ਸੀ ਆਖ ਦੀਆਂ

ਓਹਨਾਂ ਨੂੰ ਫੁੱਲ ਗੁਲਾਬੀ, ਨੂੰਹਾਂ ਹੁਣ ਜਾਪ ਦੀਆਂ

ਹਾੜ੍ਹੇ ਵੇ ਹਾੜ੍ਹੇ ਰੱਬਾ,

ਕੱਢਦੇ ਤੂੰ ਅੜਿਆ ਗੱਡਾ

ਸ਼ਮਲੇ ਹੁਣ ਪਾਉਣ ਵਾਸਤੇ, ਧੂਫਾਂ ਧੁਖਾ ਕੇ ਜੀ

ਮੁੰਡਿਆਂ ਨੂੰ ਰਿਸ਼ਤੇ ਹੁੰਦੇ, ਲੀਕਾਂ ਕਢਵਾ ਕੇ ਜੀ

ਵੇਲੇ ਨੇ ਰੰਗ ਬਦਲ'ਤੇ

ਮੁੰਡਿਆਂ ਨੂੰ ਰਿਸ਼ਤੇ ਹੁੰਦੇ, ਲੀਕਾਂ ਕਢਵਾ ਕੇ ਜੀ

ਵੇਲੇ ਨੇ ਰੰਗ ਬਦਲ'ਤੇ

ਵੇਲੇ ਨੇ ਰੰਗ ਬਦਲ'ਤੇ

ਵੇਲੇ ਨੇ ਰੰਗ ਬਦਲ'ਤੇ

Comments(0)

Sign in to join the conversation.

No comments yet. Be the first to comment!