
PRO & Creator Features
Unlock advanced AI features with Pro (Audio2Audio, Voice Clone, Photo Covers, LoRA) or Creator (Variations, Edit Sections, Stem Separation).
Audio2Audio Remix
Pro & Creator
Voice Clone
Pro & Creator
Create Variations
Creator only
Edit Sections
Creator only
Stem Separation
Creator only
Lyrics
▶ Play this song to follow along.
ਇਕ ਓਅੰਕਾਰ — ਸ੍ਰੀ ਵਾਹਿਗੁਰੂ ਜੀ ਕੀ ਫਤਹਿ
ਪਾਤਿਸਾਹੀ ਦੱਸਵੀਂ ਕਬਿਯੋ ਬਾਚ ਬੇਨਤੀ
ਚੌਪਈ
ਹਮਰੀ ਕਰੋ — ਹਾਥ ਦੈ ਰਛਾ
ਪੂਰਨ ਹੋਏ — ਚਿਤ ਕੀ ਇਛਾ
ਤਵ ਚਰਨਨ — ਮਨ ਰਹੈ ਹਮਾਰਾ
ਅਪਨਾ ਜਾਨ — ਕਰੋ ਪ੍ਰਤਿਪਾਰਾ
ਹਮਰੇ ਦੁਸ਼ਟ — ਸਭੈ ਤੁਮ ਘਾਵਹੁ
ਆਪੁ ਹਾਥ ਦੈ — ਮੋਹਿ ਬਚਾਵਹੁ
ਸੁਖੀ ਬਸੈ — ਮੋਰੋ ਪਰਿਵਾਰਾ
ਸੇਵਕ ਸਿਖਯ — ਸਭੈ ਕਰਤਾਰਾ
ਮੋ ਰਛਾ — ਨਿਜੁ ਕਰ ਦੈ ਕਰਿਯੈ
ਸਭ ਬੈਰਿਨ ਕੌ — ਆਜ ਸੰਘਰਿਯੈ
ਪੂਰਨ ਹੋਏ — ਹਮਾਰੀ ਆਸਾ
ਤੋਰਿ ਭਜਨ ਕੀ — ਰਹੈ ਪਿਆਸਾ
ਤੁਮਹਿ ਛਾਡਿ — ਕੋਈ ਅਵਰ ਨ ਧਿਆਊਂ
ਜੋ ਬਰ ਚਹੋਂ — ਸੁ ਤੁਮਤੇ ਪਾਊਂ
ਸੇਵਕ ਸਿਖਯ — ਹਮਾਰੇ ਤਾਰਿਯਹਿ
ਚੁਨ ਚੁਨ — ਸ਼ਤ੍ਰੁ ਹਮਾਰੇ ਮਾਰਿਯਹਿ
ਆਪੁ ਹਾਥ ਦੈ — ਮੁਝੈ ਉਬਰਿਯੈ
ਮਰਨ ਕਾਲ ਕਾ — ਤ੍ਰਾਸ ਨਿਵਰਿਯੈ
ਹੂਜੋ ਸਦਾ — ਹਮਾਰੇ ਪਛਾ
ਸ੍ਰੀ ਅਸਿਧੁਜ ਜੂ — ਕਰਿਯਹੁ ਰਛਾ
ਰਾਖਿ ਲੇਹੁ — ਮੁਹਿ ਰਾਖਨਹਾਰੇ
ਸਾਹਿਬ ਸੰਤ — ਸਹਾਇ ਪਿਆਰੇ
ਦੀਨਬੰਧੁ — ਦੁਸ਼ਟਨ ਕੇ ਹੰਤਾ
ਤੁਮਹੋ ਪੁਰੀ — ਚਤੁਰਦਸ ਕੰਤਾ
ਕਾਲ ਪਾਇ — ਬ੍ਰਹਮਾ ਬਪੁ ਧਰਾ
ਕਾਲ ਪਾਇ — ਸ਼ਿਵਜੂ ਅਵਤਰਾ
ਕਾਲ ਪਾਇ ਕਰਿ — ਬਿਸ਼ਨ ਪ੍ਰਕਾਸ਼ਾ
ਸਕਲ ਕਾਲ ਕਾ — ਕੀਤਾ ਤਮਾਸ਼ਾ
ਜਵਨ ਕਾਲ — ਜੋਗੀ ਸ਼ਿਵ ਕੀਯੋ
ਬੇਦ ਰਾਜ — ਬ੍ਰਹਮਾ ਜੂ ਥੀਯੋ
ਜਵਨ ਕਾਲ — ਸਭ ਲੋਕ ਸਵਾਰਾ
ਨਮਸ਼ਕਾਰ ਹੈ — ਤਾਹਿ ਹਮਾਰਾ
ਜਵਨ ਕਾਲ — ਸਭ ਜਗਤ ਬਣਾਯੋ
ਦੇਵ ਦੈਤ — ਜਛਨ ਉਪਜਾਯੋ
ਆਦਿ ਅੰਤਿ — ਏਕੈ ਅਵਤਾਰਾ
ਸੋਈ ਗੁਰੂ — ਸਮਝਿਯਹੁ ਹਮਾਰਾ
ਨਮਸ਼ਕਾਰ — ਤਿਸ ਹੀ ਕੋ ਹਮਾਰੀ
ਸਕਲ ਪ੍ਰਜਾ — ਜਿਨ ਆਪੁ ਸਵਾਰੀ
ਸਿਵਕਨ ਕੋ — ਸਵਗੁਨ ਸੁਖ ਦੀਯੋ
ਸ਼ਤ੍ਰੁਨ ਕੋ — ਪਲ ਮੋ ਬਧ ਕੀਯੋ
ਘਟ ਘਟ ਕੇ — ਅੰਤਰ ਕੀ ਜਾਨਤ
ਭਲੇ ਬੁਰੇ ਕੀ — ਪੀਰ ਪਛਾਨਤ
ਚੀਟੀ ਤੇ — ਕੁੰਚਰ ਅਸਥੂਲਾ
ਸਭ ਪਰ — ਕ੍ਰਿਪਾ ਦ੍ਰਿਸ਼ਟਿ ਕਰਿ ਫੂਲਾ
ਸੰਤਨ ਦੁਖ — ਪਾਏ ਤੇ ਦੁਖੀ
ਸੁਖ ਪਾਏ — ਸਾਧਨ ਕੇ ਸੁਖੀ
ਏਕ ਏਕ ਕੀ — ਪੀਰ ਪਛਾਨੈ
ਘਟ ਘਟ ਕੇ — ਪਟ ਪਟ ਕੀ ਜਾਨੈ
ਜਬ ਉਦਕਰਖ — ਕਰਾ ਕਰਤਾਰਾ
ਪ੍ਰਜਾ ਧਰਤ — ਤਬ ਦੇਹ ਅਪਾਰਾ
ਜਬ ਆਕਰਖ — ਕਰਤ ਹੋ ਕਬਹੂੰ
ਤੁਮ ਮੈ ਮਿਲਤ — ਦੇਹ ਧਰ ਸਭਹੂੰ
ਜੇਤੇ ਬਦਨ — ਸ੍ਰਿਸ਼ਟਿ ਸਭ ਧਾਰੈ
ਆਪੁ ਆਪੁਨੀ — ਬੂਝਿ ਉਚਾਰੈ
ਤੁਮ ਸਭ ਹੀ ਤੇ — ਰਹਤ ਨਿਰਾਲਮ
ਜਾਨਤ ਬੇਦ — ਭੇਦ ਅਰੁ ਆਲਮ
ਨਿਰੰਕਾਰ — ਨ੍ਰਿਬਿਕਾਰ ਨ੍ਰਿਲੰਭ
ਆਦਿ ਅਨੀਲ — ਅਨਾਦਿ ਅਸੰਭ
ਤਾਕਾ ਮੂੜ੍ਹ — ਉਚਾਰਤ ਭੇਦਾ
ਜਾਕੋ ਭੇਵ — ਨ ਪਾਵਤ ਬੇਦਾ
ਤਾਕੌ ਕਰਿ — ਪਾਹਨ ਅਨੁਮਾਨਤ
ਮਹਾਂ ਮੂੜ੍ਹ — ਕਛੁ ਭੇਦ ਨ ਜਾਨਤ
ਮਹਾਂਦੇਵ ਕੌ — ਕਹਤ ਸਦਾ ਸ਼ਿਵ
ਨਿਰੰਕਾਰ ਕਾ — ਚੀਨਤ ਨਹਿ ਭਿਵ
ਆਪੁ ਆਪੁਨੀ — ਬੁਧਿ ਹੈ ਜੇਤੀ
ਬਰਨਤ ਭਿੰਨ ਭਿੰਨ — ਤੁਹਿ ਤੇਤੀ
ਤੁਮਰਾ ਲਖਾ — ਨ ਜਾਇ ਪਸਾਰਾ
ਕਿਹ ਬਿਧਿ ਸਜਾ — ਪ੍ਰਥਮ ਸੰਸਾਰਾ
ਏਕੈ ਰੂਪ — ਅਨੂਪ ਸਰੂਪਾ
ਰੰਕ ਭਯੋ ਰਾਵ — ਕਹੀਂ ਭੂਪਾ
ਅੰਡਜ ਜੇਰਜ — ਸੇਤਜ ਕੀਨੀ
ਉਤਭੁਜ ਖਾਨਿ — ਬਹੁਰਿ ਰਚਿ ਦੀਨੀ
ਕਹੂੰ ਫੂਲਿ — ਰਾਜਾ ਹ੍ਵੈ ਬੈਠਾ
ਕਹੂੰ ਸਿਮਟਿ — ਭਯੋ ਸ਼ੰਕਰ ਇਕੈਠਾ
ਸਗਰੀ ਸ੍ਰਿਸ਼ਟਿ — ਦਿਖਾਇ ਅਚੰਭਵ
ਆਦਿ ਜੁਗਾਦਿ — ਸਰੂਪ ਸੁਯੰਭਵ
ਅਬ ਰਛਾ ਮੇਰੀ — ਤੁਮ ਕਰੋ
ਸਿਖਯ ਉਬਾਰਿ — ਅਸਿਖਯ ਸੰਘਰੋ
ਦੁਸ਼ਟ ਜਿਤੇ — ਉਠਵਤ ਉਤਪਾਤਾ
ਸਕਲ ਮਲੇਛ — ਕਰੋ ਰਣ ਘਾਤਾ
ਜੇ ਅਸਿਧੁਜ — ਤਵ ਸ਼ਰਨੀ ਪਰੇ
ਤਿਨ ਕੇ ਦੁਸ਼ਟ — ਦੁਖਿਤ ਹ੍ਵੈ ਮਰੇ
ਪੁਰਖ ਜਵਨ — ਪਗੁ ਪਰੇ ਤਿਹਾਰੇ
ਤਿਨ ਕੇ ਤੁਮ — ਸੰਕਟ ਸਭ ਟਾਰੇ
ਜੋ ਕਲਿ ਕੌ — ਇਕ ਬਾਰ ਧਿਆਇਹੈ
ਤਾ ਕੇ ਕਾਲ — ਨਿਕਟਿ ਨਹਿ ਐਹੈ
ਰਛਾ ਹੋਏ — ਤਾਹਿ ਸਭ ਕਾਲਾ
ਦੁਸ਼ਟ ਅਰਿਸ਼ਟ — ਟਰੇ ਤਤਕਾਲਾ
ਕ੍ਰਿਪਾ ਦ੍ਰਿਸ਼ਾਟਿ — ਤਨ ਜਾਹਿ ਨਿਹਰਿਹੋ
ਤਾਕੇ ਤਾਪ — ਤਨਕ ਮਹਿ ਹਰਿਹੋ
ਰਿਧਿ ਸਿਧਿ — ਘਰ ਮੋਂ ਸਭ ਹੋਏ
ਦੁਸ਼ਟ ਛਾਹ — ਛ੍ਵੈ ਸਕੈ ਨ ਕੋਈ
ਏਕ ਬਾਰ — ਜਿਨ ਤੁਮੈਂ ਸੰਭਾਰਾ
ਕਾਲ ਫਾਸ ਤੇ — ਤਾਹਿ ਉਬਾਰਾ
ਜਿਨ ਨਰ — ਨਾਮ ਤਿਹਾਰੋ ਕਹਾ
ਦਾਰਿਦ ਦੁਸ਼ਟ — ਦੋਖ ਤੇ ਰਹਾ
ਖੜਗ ਕੇਤ — ਮੈਂ ਸ਼ਰਨਿ ਤਿਹਾਰੀ
ਆਪੁ ਹਾਥ ਦੈ — ਲੇਹੁ ਉਬਾਰੀ
ਸਰਬ ਠੌਰ — ਮੋ ਹੋਹੁ ਸਹਾਈ
ਦੁਸ਼ਟ ਦੋਖ ਤੇ — ਲੇਹੁ ਬਚਾਈ