Back to home
Echoes Of The Hunt
Punjabi Folk

Echoes Of The Hunt

P
Pharkha
0 likes1 plays5:32
Style: hunting melody, rock progressive, soft flute, back vocals, chamber ensemble, female choirs, dynamic tempo shifts, alternative rnb, syncopated drums, dance melody, soft jazz, brass band pop, strong male voice, sweet female voice, flute, Punjabi drums, Punjabi folk music, female choirs, clear voice, clear female voice, clear male voice, choir backing vocals, polyphonic harmony, male and female duet, call and response, slow

PRO & Creator Features

Unlock advanced AI features with Pro (Audio2Audio, Voice Clone, Photo Covers, LoRA) or Creator (Variations, Edit Sections, Stem Separation).

Audio2Audio Remix

Pro & Creator

Voice Clone

Pro & Creator

Create Variations

Creator only

Edit Sections

Creator only

Stem Separation

Creator only

Lyrics

▶ Play this song to follow along.

(Female) ਪੇਸ਼ ਹੈ ਸੁਖਪਾਲ ਸੰਘੇੜਾ ਦੀ ਕਵਿਤਾ 'ਮੋਹ ਕਥਾ'

ਪੰਜਾਬੀ/ਭਾਰਤੀ ਔਰਤਾਂ ਨੂੰ ਸਮਰਪਿਤ ,

ਜੋ ਪ੍ਰਾਚੀਨ ਜਾਗੀਰੂ ਤੋਂ ਆਧੁਨਿਕ ਅਰਧ-ਜਾਗੀਰੂ ਸਮਾਜ ਵਿੱਚ

ਖ਼ਾਨਦਾਨੀ ਇੱਜ਼ਤ ਤੇ ਇਸ਼ਕ-ਗ਼ੁਲਾਮੀ ਦੀ ਭੇਂਟ ਚੜਦੀਆ ਰਹੀਆਂ ਨੇ,

ਸਦੀ ਦਰ ਸਦੀ.

ਇਹ ਛੋਟੇ ਜਿਹੇ ਇਕ ਦੇਸ਼ ਘਟੀ, ਇਕ ਛੋਟੀ ਜਿਹੀ ਕਹਾਣੀ ਹੈ,

ਇਹਦੇ ਪਾਤਰ ਸਾਰੇ ਬੰਦੇ ਨੇ, ਨਾ ਰਾਜਾ ਹੈ ਨਾ ਰਾਣੀ ਹੈ।

ਉੱਥੇ ਹਰ ਘਰ ਆਪਣਾ ਲੱਗਦਾ ਸੀ, ਹਰ ਬੰਦਾ ਮਨ ਦਾ ਮੋਹਣਾ ਸੀ

ਉਸ ਦੇਸ਼ ਤੋਂ ਸੋਹਣਾ ਦੁਨੀਆਂ ‘ਤੇ, ਨਾ ਹੋਇਆ ਦੇਸ਼ ਨਾ ਹੋਣਾ ਸੀ।

ਕਿਤੇ ਛੱਲੀਆਂ ਕੱਤਣ ਸੂਤ ਪਈਆਂ, ਕਿਤੇ ਝੂਲਦੀ ਪਈ ਕਮਾਦੀ ਸੀ,

ਕਿਤੇ ਹਲ੍ਹਟ ਵੇਲਣੇ ਚੱਲਦੇ ਪਏ, ਮਹਿਕਾਂ ਵਿਚ ਨ੍ਹਾਉਂਂਦੀ ਵਾਦੀ ਸੀ।

ਇਕ ਮੁੰਡੇ ਕੁੜੀ ਦੀ ਨਜ਼ਰ ਲੜੀ, ਲੱਭ ਲਈ ਇਲਾਹੀ ਲੱਭਤ ਜੀ,

ਉਨ੍ਹਾਂ ਦੋਨ੍ਹਾਂ ਵਿਚ ਉਹ ਹੋ ਗਿਆ ਸੀ, ਜਿਹਨੂੰ ਸੋਚਿਆ ਉਨ੍ਹਾਂ ਮੁਹੱਬਤ ਜੀ।

ਉਸ ਸੁਰਗ-ਨਜ਼ਾਰੇ ਪਲ ਲੱਗਿਆ, ਉਹ ਦੇਸ਼ ਹੋਰ ਵੀ ਸੋਹਣਾ ਸੀ,

ਉਸ ਦੇਸ਼ ਤੋਂ ਸੋਹਣਾ ਦੁਨੀਆਂ ‘ਤੇ, ਨਾ ਹੋਇਆ ਦੇਸ਼ ਨਾ ਹੋਣਾ ਸੀ।

ਉਸ ਦੇਸ਼ ਤੋਂ ਸੋਹਣਾ ਦੁਨੀਆਂ ‘ਤੇ, ਨਾ ਹੋਇਆ ਦੇਸ਼ ਨਾ ਹੋਣਾ ਸੀ।

ਸਮਾਜ ਉਨ੍ਹਾਂ ਲਈ ਅੱਖ-ਝਮਾਕੇ, ਗ਼ੁਲਾਮ ਕਬੀਲਾ ਬਣ ਗਿਆ ਸੀ,

ਉਨ੍ਹਾਂ ਵਿਚਕਾਰ ਮਨਾਹੀਆਂ ਦਾ, ਇੱਕ ਪੂਰਾ ਤਾਣਾ ਤਣ ਗਿਆ ਸੀ।

ਪਿਆਰ ਦੀ ਗੱਲ ਵੀ ਜ਼ੁਰਮ ਬਣੀ, ਨ੍ਰਿਤ ਮਿਲਣ-ਪਾਬੰਧੀ ਨੱਚਿਆ ਸੀ,

ਇੰਝ ਇਸ਼ਕ-ਗਲਾਮੀ ਨੇ ਮਨ-ਉੱਗਿਆ, ਪਿਆਰ ਦਾ ਬੂਟਾ ਡੱਸਿਆ ਸੀ।

ਇਸ਼ਕ-ਗਲਾਮੀ ਦੇ ਵਿੱਚ ਲੱਗਿਆ, ਨਰਕ ਵੀ ਬੜਾ ਮਨ-ਮੋਹਨਾ ਸੀ,

ਉਸ ਦੇਸ਼ ਤੋਂ ਸੋਹਣਾ ਦੁਨੀਆਂ ‘ਤੇ, ਨਾ ਹੋਇਆ ਦੇਸ਼ ਨਾ ਹੋਣਾ ਸੀ।

ਉਸ ਦੇਸ਼ ਤੋਂ ਸੋਹਣਾ ਦੁਨੀਆਂ ‘ਤੇ, ਨਾ ਹੋਇਆ ਦੇਸ਼ ਨਾ ਹੋਣਾ ਸੀ।

ਫਿਰ ਸਰਸੋਂ ਦੇ ਫੁੱਲੇ ਖੇਤਾਂ 'ਤੇ, ਭੌਰਾਂ ਦੀ ਭੀੜ ਮੰਡਰਾਉਣ ਲੱਗੀ,

ਮਿਰਜ਼ੇ ਦੀ ਘੋੜੀ ਹਿਣਕ ਉੱਠੀ, ਰਾਂਝੇ ਦੀ ਵੰਝਲੀ ਗਾਉਣ ਲੱਗੀ।

ਹਰ ਹਾਲੀ ਨੇ ਹਲ ਡੱਕ ਲਿਆ, ਦੋਧੀ ਦੀ ਦੋਹਣੀ ਰਿੜ੍ਹ ਗਈ ਸੀ,

ਹਰ ਘਰ ਅੰਦਰ ਹਰ ਖੂਹ ਉੱਤੇ, ਇਹ ਇਸ਼ਕ ਕਹਾਣੀ ਛਿੜ ਪਈ ਸੀ।

ਉਹ ਇੱਕ ਦੂਜੇ ਲਈ ‘ਰੱਬ’ ਬਣੇ, ਇੱਕ ਹੋਇਆ ‘ਹੋਣਾ’ ਨਾ-ਹੋਣਾ ਸੀ,

ਉਸ ਦੇਸ਼ ਤੋਂ ਸੋਹਣਾ ਦੁਨੀਆਂ ‘ਤੇ, ਨਾ ਹੋਇਆ ਦੇਸ਼ ਨਾ ਹੋਣਾ ਸੀ।

ਉਸ ਦੇਸ਼ ਤੋਂ ਸੋਹਣਾ ਦੁਨੀਆਂ ‘ਤੇ, ਨਾ ਹੋਇਆ ਦੇਸ਼ ਨਾ ਹੋਣਾ ਸੀ।

ਜਿਉਂ ਵੇਲਣੇ ਵਿੱਚੋਂ ਨੁੱਚੜ ਕੇ, ਬਾਲਣ ਹੋ ਜਾਂਦੇ ਗੰਨੇ ਜੀ,

ਉਹ ਗੋਡਿਆਂ ਪਰਨੇ ਮੂਧੇ ਹੋ, ਧਰਤੀ 'ਤੇ ਪੈ ਗਏ ਲੰਮੇ ਜੀ।

ਸਾਨੂੰ ਜੰਮਣ ਪਾਲਣ ਵਾਲੜਿਉਂ, ਤਰਲਾ ਈ ਮਿੰਨਤਾਂ ਮੰਨੋ ਜੀ,

ਅਸੀਂ ਪ੍ਰੇਮ ਬੰਧਨ ਵਿਚ ਬੱਝੇ ਹਾਂ, ਸਾਨੂੰ ਸ਼ਾਦੀ ਦੇ ਵਿਚ ਬੰਨ੍ਹੋ ਜੀ।

ਜਿਸ ਵੇਲਣੇ-ਇਸ਼ਕ ਨਪੀੜੇ ਉਹ, ਉਸ ਰੋਗ ਮਨ ਨੂੰ ਲਾਉਣਾ ਸੀ,

ਉਸ ਦੇਸ਼ ਤੋਂ ਸੋਹਣਾ ਦੁਨੀਆਂ ‘ਤੇ, ਨਾ ਹੋਇਆ ਦੇਸ਼ ਨਾ ਹੋਣਾ ਸੀ।

ਉਸ ਦੇਸ਼ ਤੋਂ ਸੋਹਣਾ ਦੁਨੀਆਂ ‘ਤੇ, ਨਾ ਹੋਇਆ ਦੇਸ਼ ਨਾ ਹੋਣਾ ਸੀ।

ਸੁਣ ਖ਼ਾਨਦਾਨ ਦੀ ਇਜ਼ਤ ਨੂੰ, ਕੁਝ ਐਸਾ ਖ਼ਤਰਾ ਪੈ ਗਿਆ ਸੀ,

ਘਰ ਬਾਬਲ ਦਾ ਉਸ ਕੁੜੀ ਲਈ, ਕੈਦਖ਼ਾਨਾ ਬਣ ਰਹਿ ਗਿਆ ਸੀ।

ਕਿਹਾ ਬਾਹਰੋਂ ਆਏ ਇਕ ਬੰਦੇ ਨੇ: ਇੱਥੇ ਚੰਨ ਦਾ ਟੁਕੜਾ ਰੱਖੋ ਜੀ,

ਨਾਲੇ ਕਦਰਾਂ, ਰਸਮਾਂ, ਇੱਜ਼ਤਾਂ ਦੀ, ਕੀ ਕੀਮਤ ਮੈਨੂੰ ਦੱਸੋ ਜੀ।

ਇੰਝ ਇੱਕੋ ਵਾਰ ਦੇ ਸੰਗ ਉਸਨੇ, ਹਰ ਯੱਭ ਦਾ ਯੱਭ ਮੁਕਾਉਣਾ ਸੀ,

ਉਸ ਦੇਸ਼ ਤੋਂ ਸੋਹਣਾ ਦੁਨੀਆਂ ‘ਤੇ, ਨਾ ਹੋਇਆ ਦੇਸ਼ ਨਾ ਹੋਣਾ ਸੀ।

ਉਸ ਦੇਸ਼ ਤੋਂ ਸੋਹਣਾ ਦੁਨੀਆਂ ‘ਤੇ, ਨਾ ਹੋਇਆ ਦੇਸ਼ ਨਾ ਹੋਣਾ ਸੀ।

ਪਿੰਡ ਸਾਹਵੇਂ ਉਸ ਵਲੈਤੀਏ ਨੇ, ਇਹ ਕ੍ਰਿਸ਼ਮਾ ਕਰ ਦਿਖਾਇਆ ਸੀ,

ਜਦ ਮੁੱਲ ਕੁੜੀ ਤੇ ਇੱਜ਼ਤ ਦਾ, ਇਕ ਵੀਜ਼ੇ ਵਿਚ ਨਿਪਟਾਇਆ ਸੀ।

ਪਰ ਕੁੜੀ ਜ਼ਹਾਜ਼ੇ ਚੜ੍ਹਦੀ ਨੇ, ਕੋਈ ਐਸਾ ਹਉਕਾ ਭਰਿਆ ਸੀ,

ਹਉਕੇ ਦਾ ਲੱਗ ਸਰਾਪ ਗਿਆ, ਕੁਲ ਕੌਮ ਨੂੰ ਕਾਂਬਾ ਚੜ੍ਹਿਆ ਸੀ।

ਫਿਰ ਵੀ ਪਿੰਡ ਉਹ ਗਾਉਂਦਾ ਸੀ, ਇਹ ਸੌਦਾ ਬਹੁਤ ਲਭਾਉਣਾ ਸੀ,

ਉਸ ਦੇਸ਼ ਤੋਂ ਸੋਹਣਾ ਦੁਨੀਆਂ ‘ਤੇ, ਨਾ ਹੋਇਆ ਦੇਸ਼ ਨਾ ਹੋਣਾ ਸੀ।

ਉਸ ਦੇਸ਼ ਤੋਂ ਸੋਹਣਾ ਦੁਨੀਆਂ ‘ਤੇ, ਨਾ ਹੋਇਆ ਦੇਸ਼ ਨਾ ਹੋਣਾ ਸੀ।

ਉਸ ਸਰਾਪ-ਗ੍ਰਸਤ ਦੇਸ਼ ਵਿੱਚੇ, ਹੁਣ ਕੋਈ ਮੁਹੱਬਤ ਕਰਦਾ ਨਹੀਂ,

ਕੋਈ ਭੈਣ ਭਾਈ ਰਿਹਾ ਆਪਣਾ ਨਹੀਂ, ਕੋਈ ਮਾਂ ਬਾਪ ਵੀ ਘਰ ਦਾ ਨਹੀਂ।

ਹਰ ਰਿਸ਼ਤਾ ਸੌਦੇਬਾਜ਼ੀ ਹੈ, ਕੋਈ ਸ਼ਾਦੀ ਅਸਲ ਰਚਾਉਂਦਾ ਨਹੀਂ,

ਉਹ ਦੇਸ਼ ਕਦੋਂਂ ਦਾ ਮਰ ਚੁੱਕਿਆ, ਉਹਦਾ ਪਰਖ਼ਿਆ ਚੇਤਾ ਆਉਂਦਾਂ ਨਹੀਂ।

ਪਰ ਜਿੰਨਾ ਉਹ ਦੇਸ਼ ਹੈ ਸੀ, ਉਹ ਕਹਿੰਦੇ ਸਭ ਤੋਂ ਸੋਹਣਾ ਸੀ,

ਉਸ ਦੇਸ਼ ਤੋਂ ਸੋਹਣਾ ਦੁਨੀਆਂ ‘ਤੇ, ਨਾ ਹੋਇਆ ਦੇਸ਼ ਨਾ ਹੋਣਾ ਸੀ।

ਉਸ ਦੇਸ਼ ਤੋਂ ਸੋਹਣਾ ਦੁਨੀਆਂ ‘ਤੇ, ਨਾ ਹੋਇਆ ਦੇਸ਼ ਨਾ ਹੋਣਾ ਸੀ।

ਇਹ ਛੋਟੇ ਜਿਹੇ ਇਕ ਦੇਸ਼ ਘਟੀ, ਇਕ ਛੋਟੀ ਜਿਹੀ ਕਹਾਣੀ ਸੀ,

ਇਹਦੇ ਪਾਤਰ ਸਾਰੇ ਬੰਦੇ ਸੀ, ਨਾ ਰਾਜਾ ਸੀ ਨਾ ਰਾਣੀ ਸੀ।

ਉੱਥੇ ਹਰ ਘਰ ਆਪਣਾ ਲੱਗਦਾ ਸੀ, ਹਰ ਬੰਦਾ ਮਨ ਦਾ ਮੋਹਣਾ ਸੀ

ਉਸ ਦੇਸ਼ ਤੋਂ ਸੋਹਣਾ ਦੁਨੀਆਂ ‘ਤੇ, ਨਾ ਹੋਇਆ ਦੇਸ਼ ਨਾ ਹੋਣਾ ਸੀ।

ਉਹ ਦੇਸ਼ ਹੈ ਮਨ ਵਿੱਚ ਮਰ ਚੁੱਕਿਆ, ਉਹਦਾ ਪਰਖ਼ਿਆ ਚੇਤਾ ਆਉਂਦਾ ਨਹੀਂ,

ਜਿਸ ਦੇਸ਼ ਤੋਂ ਸੋਹਣਾ ਦੁਨੀਆਂ ‘ਤੇ, ਨਾ ਹੋਇਆ ਦੇਸ਼ ਨਾ ਹੋਣਾ ਸੀ।

ਜਿਸ ਦੇਸ਼ ਤੋਂ ਸੋਹਣਾ ਦੁਨੀਆਂ ‘ਤੇ, ਨਾ ਹੋਇਆ ਦੇਸ਼ ਨਾ ਹੋਣਾ ਸੀ।

Comments(0)

Sign in to join the conversation.

No comments yet. Be the first to comment!